ਲਾਇਨਜ਼ ਕਲੱਬ ਬਿਲਗਾ ਆਸਥਾ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ।
ਲਾਇਨਜ਼ ਕਲੱਬ ਬਿਲਗਾ ਆਸਥਾ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ।
ਬਿਲਗਾ : 22 ਮਈ ( ਦਵਿੰਦਰ ਸਿੰਘ ਜੌਹਲ )
ਲਾਇਨਜ਼ ਕਲੱਬ ਬਿਲਗਾ ਆਸਥਾ ਅਤੇ ਗਾਰਡੀਅਨ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਐਸ.ਆਰ ਤਾਂਗੜੀ ਡੀ.ਏ.ਵੀ ਪਬਲਿਕ ਸਕੂਲ ਬਿਲਗਾ ਵਿਖੇ ਹੱਡੀਆਂ ਦੀ ਘਣਤਾ ਜਾਂਚ ਕੈਂਪ ਲਗਾਇਆ ਗਿਆ ।
ਇਸ ਕੈਂਪ ਵਿੱਚ 200 ਦੇ ਕਰੀਬ ਲੋਕ ਆਪਣਾ ਚੈਕਅੱਪ ਕਰਵਾਉਣ ਲਈ ਪੁੱਜੇ ਅਤੇ ਉਨ੍ਹਾਂ ਇਸ ਕੈਂਪ ਦਾ ਲਾਭ ਉਠਾਇਆ। ਇਸ ਕੈਂਪ ਵਿੱਚ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਕੈਂਪ ਦਾ ਉਦਘਾਟਨ ਲਾਇਨ ਡਾ.ਐਸ.ਕੇ.ਵਰਮਾ, ਡਾ: ਸੰਜੀਵ ਗੋਇਲ ਅਤੇ ਲਾਇਨ ਪਿ੍ੰਸੀਪਲ ਰਵੀ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤਾ ।
ਇਸ ਕੈਂਪ ਵਿੱਚ ਡਾ: ਐਸ.ਕੇ.ਵਰਮਾ ਜੋ ਕਿ ਲਾਇਨਜ਼ ਕਲੱਬ ਬਿਲਗਾ ਦੇ ਸੰਸਥਾਪਕ ਮੈਂਬਰ ਹਨ, ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਕਿਹਾ ਕਿ ਅੱਜ ਕੱਲ੍ਹ ਜ਼ਿਆਦਾਤਰ ਲੋਕ ਗੋਡਿਆਂ ਅਤੇ ਸਰਵਾਈਕਲ ਦੇ ਦਰਦ ਤੋਂ ਪੀੜਤ ਹਨ। ਇਹ ਕੈਂਪ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਜੋ ਕਿਸੇ ਕਾਰਨ ਹਸਪਤਾਲਾਂ ਵਿੱਚ ਚੈਕਅੱਪ ਲਈ ਨਹੀਂ ਜਾ ਪਾਉਂਦੇ ।
ਗਾਰਡੀਅਨ ਹਸਪਤਾਲ ਜਲੰਧਰ ਦੇ ਡਾਇਰੈਕਟਰ ਡਾ: ਸੰਜੀਵ ਗੋਇਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ।
ਇਸ ਮੌਕੇ ਜ਼ਿਲ੍ਹਾ ਚੇਅਰਮੈਨ ਲਾਇਨ ਪ੍ਰਿੰਸੀਪਲ ਰਵੀ ਸ਼ਰਮਾ ਨੇ ਦੱਸਿਆ ਕਿ ਲਾਇਨਜ਼ ਕਲੱਬ ਬਿਲਗਾ ਦੀ ਇਹ ਸ਼ਾਖਾ ਹਮੇਸ਼ਾ ਹੀ ਅਜਿਹੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿੰਦੀ ਹੈ ਅਤੇ ਉਨ੍ਹਾਂ ਕੈਂਪ ਵਿੱਚ ਹਾਜ਼ਰ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।
ਇਸ ਮੌਕੇ ਜਿਲ੍ਹਾ ਚੇਅਰਮੈਨ ਲਾਇਨ ਵਿਜੇ ਕੁਮਾਰ, ਕੈਸ਼ੀਅਰ ਲਾਇਨ ਕਮਲਜੀਤ ਕਾਲੀਆ, ਕਲੱਬ ਪ੍ਰਧਾਨ ਲਾਇਨ ਪੁਸ਼ਕਰ ਅਰੋੜਾ, ਕਲੱਬ ਇਲੈਕਟ ਚੇਅਰਮੈਨ ਲਾਇਨ ਤੀਰਥ ਰਾਮ , ਇਲੈਕਟ ਪ੍ਰਧਾਨ ਲਾਇਨ ਸੁਖਰਾਮ, ਪੀ.ਆਰ.ਓ ਲਾਇਨ ਬਹਾਦਰ ਸਿੰਘ, ਇਲੈਕਟ ਸੈਕਟਰੀ ਲਾਇਨ ਭੁਪਿੰਦਰ ਕੁਮਾਰ, ਲਾਇਨ ਮੱਖਣ ਲਾਲ, ਲਾਇਨ ਸ. ਕਸ਼ਮੀਰ ਲਾਲ, ਲਾਇਨ ਵਿਨੋਦ ਕੁਮਾਰ ਬੱਤਰਾ, ਲਾਇਨ ਮੂਲਰਾਜ, ਲਾਇਨ ਕਮਲਜੀਤ ਗਿੱਲ, ਲਾਇਨ ਦਲਬੀਰ ਸਿੰਘ, ਤਰਸੇਮ ਲਾਲ ਗੁਪਤਾ ਅਤੇ ਡਾ: ਜਸਵਿੰਦਰ ਸਿੰਘ ਆਦਿ ਹਾਜ਼ਰ ਸਨ ।
- - - - - - - - - - - - - - - - - - - - -
Comments
Post a Comment