ਡੀ. ਏ. ਵੀ ਬਿਲਗਾ ਨੇ ਮੇਲਾ ਗਦਰੀ ਬਾਬਿਆਂ ਦਾ ਵਿਚ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਦੂਜਾ ਸਥਾਨ ।
ਡੀ. ਏ. ਵੀ ਬਿਲਗਾ ਨੇ ਮੇਲਾ ਗਦਰੀ ਬਾਬਿਆਂ ਦਾ ਵਿਚ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਦੂਜਾ ਸਥਾਨ ।
(ਬਿਲਗਾ) ਐਸ. ਆਰ. ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਦੇ ਵਿਦਿਆਰਥੀਆਂ ਨੇ ਮੇਲਾ ਗਦਰੀ ਬਾਬਿਆਂ ਦਾ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚੋਂ ਇਨਾਮ ਪ੍ਰਾਪਤ ਕੀਤੇ । ਇਹਨਾਂ ਮੁਕਾਬਲਿਆਂ ਵਿੱਚ ਆਰਟ ਕੰਪਟੀਸ਼ਨ, ਕੁਇਜ਼ ਕੰਪੀਟੀਸ਼ਨ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਨਾਂ ਵਿੱਚੋਂ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਕੁਇਜ਼ ਮੁਕਾਬਲੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ । ਕੁਇਜ਼ ਕੰਪੀਟੀਸ਼ਨ ਵਿੱਚ ਗਿਆਰਵੀਂ ਦੀ ਜਸਲੀਨ, ਸੁਖਪ੍ਰੀਤ ਕੌਰ ਅਤੇ ਰਮਨਪ੍ਰੀਤ ਕੌਰ ਨੇ ਭਾਗ ਲਿਆ । ਜਸ਼ਨਪ੍ਰੀਤ, ਸ਼ਿਵ ਸ਼ੰਕਰ , ਨਰਿੰਦਰ ਕੁਮਾਰ ਅਤੇ ਤਰੁਣ ਸੁਮਨ ਤੇ ਹੋਰ ਬੱਚਿਆਂ ਨੂੰ ਹੌਂਸਲਾ ਅਫ਼ਜਾਈ ਪੁਰਸਕਾਰ ਦਿੱਤਾ ਗਿਆ । ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਸ਼੍ਰੀ ਸੰਜੀਵ ਗੁਜਰਾਲ ਜੀ ਨੇ ਜੇਤੂ ਬੱਚਿਆਂ ਨੂੰ ਬਹੁਤ- ਬਹੁਤ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਨਾਲ ਬੱਚਿਆਂ ਵਿੱਚ ਉਤਸ਼ਾਹ ਵੱਧਦਾ ਹੈ । ਜੇਤੂ ਬੱਚਿਆਂ ਦੀ ਵਡਿਆਈ ਉਨਾਂ ਨੇ ਸਕੂਲ ਦੇ ਆਰਟ ਅਧਿਆਪਕਾ ਸ਼੍ਰੀਮਤੀ ਕਿਰਨ ਬਾਲਾ, ਸ਼੍ਰੀਮਤੀ ਨਰੇਸ਼ ਕੁਮਾਰੀ ਅਤੇ ਸ਼੍ਰੀਮਤੀ ਸੁਨੀਤਾ ਠਾਕੁਰ ਨੂੰ ਦਿੱਤੀ ।
- - - - - - - - - - - - - - - - - - - - -
Comments
Post a Comment