ਡੀ.ਏ.ਵੀ. ਸਕੂਲ ਬਿਲਗਾ ਨੇ ਸਕੈਨ ਵਿੱਚ ਗਿਆਰਵੀਂ ਵਾਰ ਜਿੱਤੀ ਓਵਰਆਲ ਟਰਾਫੀ ।
ਡੀ.ਏ.ਵੀ. ਸਕੂਲ ਬਿਲਗਾ ਨੇ ਸਕੈਨ ਵਿੱਚ ਗਿਆਰਵੀਂ ਵਾਰ ਜਿੱਤੀ ਓਵਰਆਲ ਟਰਾਫੀ ।
ਬਿਲਗਾ : 23 ਨਵੰਬਰ ( ਦਵਿੰਦਰ ਸਿੰਘ ਜੌਹਲ ) ਐਸ. ਆਰ. ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਨੇ ਸਕੈਨ ( ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਆਫ ਨੂਰਮਹਿਲ ) ਦੁਆਰਾ ਆਯੋਜਿਤ ਜ਼ਿਲ੍ਹਾ ਚੈਂਪਿਅਨਸ਼ਿਪ ਵਿੱਚ ਓਵਰਆਲ ਟ੍ਰਾਫੀ ਉੱਤੇ ਲਗਾਤਾਰ 11ਵੀਂ ਵਾਰ ਆਪਣਾ ਕਬਜ਼ਾ ਜਮ੍ਹਾਇਆ । ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸਪਲ ਸ਼੍ਰੀ ਰਵੀ ਸ਼ਰਮਾ ਨੇ ਕਿਹਾ ਕਿ ਓਵਰਆਲ ਟਰਾਫੀ ਦੇ ਨਾਲ-ਨਾਲ ਸਕੂਲ ਦੇ 3 ਵਿਦਿਆਰਥੀਆਂ ਨੇ ਆਪਣੇ-ਆਪਣੇ ਵਰਗ ਵਿੱਚ ਵਧੀਆ ਐਥਲੀਟ ਦਾ ਸਨਮਾਨ ਵੀ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਲਈ ਪ੍ਰੇਮੀ ਬਣਾਉਣਾ ਅੱਜ ਦੇ ਸਮੇਂ ਦੀ ਮੰਗ ਹੈ। ਵਿਦਿਆਰਥੀ ਸਕੂਲ ਵਿੱਚ ਹੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖੇਡ ਜਿੱਤਣ ਲਈ ਆਪਣੀ ਨੀਂਹ ਪੱਕੀ ਕਰਦਾ ਹੈ। ਆਮ ਤੌਰ 'ਤੇ ਸਕੂਲ ਵਿਚ ਹੀ ਵਿਦਿਆਰਥੀਆਂ ਨੂੰ ਵਧੇਰੇ ਸਿੱਖਣ ਦੇ ਮੌਕੇ ਮਿਲਣੇ ਚਾਹੀਦੇ ਹਨ। ਇਸ ਖੇਡ ਪ੍ਰਤੀਯੋਗਤਾ ਨੂੰ ਆਯੋਜਿਤ ਕਰਨ ਲਈ ਪ੍ਰਧਾਨ ਆਰ .ਐਸ .ਹੁੰਦਲ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਇਸ ਯਤਨ ਲਈ ਧੰਨਵਾਦ ਕਰਦੇ ਹਨ ।ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਸਕੂਲ ਡੀ.ਪੀ.ਈ ਅਧਿਆਪਕ ਬਲਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਦੇ ਸਿਰ ਹੈ । ਸਕੂਲ ਵਾਪਸ ਆਉਣ 'ਤੇ ਸਾਰੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਤਾਂਗੜੀ ਵੀ ਮੌਜੂਦ ਸਨ। ਉਨ੍ਹਾਂ ਨੇ ਖਿਡਾਰੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ 'ਤੇ ਸ਼੍ਰੀ ਅਸ਼ਵਨੀ ਤਾਂਗੜੀ ਨੇ ਵਿਦਿਆਰਥੀਆਂ ਨੂੰ ਇਨਾਮ ਦੇ ਰੂਪ ਵਿਚ 11000 ਰੁਪਏ ਦੀ ਰਕਮ ਵੀ ਪ੍ਰਦਾਨ ਕੀਤੀ ।ਇਸ ਮੁਕਾਬਲੇ ਵਿੱਚ ਅੰਡਰ 14 ਗਰਲਜ਼ ਵਿੱਚ ਜੈਸਮੀਨ ਕੌਰ ਦੋਸਾਂਝ ਅੰਡਰ 17 ਗਰਲਜ਼ ਵਿੱਚ ਜੈਸਮੀਨ ਅਤੇ ਅੰਡਰ-19 ਲੜਕੇ ਵਿੱਚ ਸਾਹਿਲ ਭੂਟੇ ਵਧੀਆ ਐਥਲੀਟ ਚੁਣੇ ਗਏ ।ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 9 ਗੋਲਡ ਮੈਡਲ 4 ਸਿਲਵਰ ਮੈਡਲ ਅਤੇ ਇੱਕ ਕਾਂਸੇ ਦੇ ਮੈਡਲ 'ਤੇ ਆਪਣਾ ਕਬਜ਼ਾ ਜਮਾਇਆ ।ਇਸ ਮੁਕਾਬਲੇ ਵਿੱਚ ਜ਼ਿਲੇ ਦੇ ਲਗਭਗ 30 ਸਕੂਲਾਂ ਨੇ ਭਾਗ ਲਿਆ।
- - - - - - - - - - - - - - - - - - - - -
Comments
Post a Comment