ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫ਼ੇਅਰ ਸੋਸਾਇਟੀ ਪੰਜਾਬ" ਵਲੋਂ ਇੰਟਰਨੈਸ਼ਨਲ ਗਾਇਕ ਹਰਿੰਦਰ ਸੰਧੂ ਨੂੰ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ
*ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫ਼ੇਅਰ ਸੋਸਾਇਟੀ ਪੰਜਾਬ" ਵਲੋਂ ਇੰਟਰਨੈਸ਼ਨਲ ਗਾਇਕ ਹਰਿੰਦਰ ਸੰਧੂ ਨੂੰ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ*
--------------------------------------------------
*ਡੇਰਾ ਬਾਬਾ ਗਿਰਧਨ ਦਾਸ ਜੀ (ਗੰਗਸਰ) ਪਿੰਡ ਕੰਦੋਲਾ ਕਲਾਂ ਨੇੜੇ (ਨੂਰਮਹਿਲ) ਦਾ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ । ਉਸ ਤੋਂ ਬਾਅਦ ਦੂਸਰੇ ਦਿਨ 14 ਜਨਵਰੀ 2023 ਦਿਨ ਸ਼ਨੀਵਾਰ ਨੂੰ ਪੰਜਾਬ ਦੇ ਇੰਟਰਨੈਸ਼ਨਲ ਗਾਇਕ ਦਵਿੰਦਰ ਦਿਆਲਪੁਰੀ ਤੇ ਇੰਟਰਨੈਸ਼ਨਲ ਡਿਊਟੀ ਜੋੜੀ ਗਾਇਕ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਵਲੋਂ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਮੌਕੇ ਗੱਦੀ ਨਸ਼ੀਨ ਸ਼੍ਰੀਮਾਨ ਮਹੰਤ ਸਰੂਪ ਦਾਸ ਜੀ ਮਹਾਰਾਜ ਉਦਾਸੀਨ ਵਲੋਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਦਾਨੀ ਸੱਜਣਾਂ, ਸੇਵਾਦਾਰਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ "ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫ਼ੇਅਰ ਸੋਸਾਇਟੀ ਪੰਜਾਬ" ਵਲੋਂ ਇੰਟਰਨੈਸ਼ਨਲ ਗਾਇਕ ਹਰਿੰਦਰ ਸੰਧੂ ਨੂੰ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਤੇ ਐਡਵੋਕੇਟ ਗੌਰਵ ਨਾਗਰਾਜ (ਪੰਜਾਬ ਪ੍ਰਧਾਨ), ਰਾਜੂ ਭੰਡਾਲ ਯੂ.ਐਸ.ਏ. (ਬਲਾਕ ਪ੍ਰਧਾਨ ਨੂਰਮਹਿਲ) ਸਤਿੰਦਰ ਮੱਟੂ ਉਪ ਪ੍ਰਧਾਨ ਪੰਜਾਬ , ਹਰਮੀਤ ਪਹਿਲਵਾਨ ਪੰਡੋਰੀ, ਮਨੀ ਸੱਭਰਵਾਲ , ਐਡਵੋਕੇਟ ਨੰਦ ਕਿਸ਼ੋਰ, ਹੈਪੀ ਸਹਿਮ ਪ੍ਰਧਾਨ , ਸਰਵਿੰਦਰ ਸਿੰਘ ਸਹਿਮ, ਪ੍ਰਿੰਸ ਵਰਮਾ ਪ੍ਰਧਾਨ ਨੂਰਮਹਿਲ , ਸੋਨੂੰ ਕੰਦੋਲਾ ਕਲਾਂ, ਗੁਰਸ਼ਰਨਪ੍ਰੀਤ ਕੰਦੋਲਾ, ਅਮਨ ਸੰਧੂ ਆਦਿ ਮੈਂਬਰ ਹਾਜਿਰ ਸਨ।
Comments
Post a Comment