ਡੀ.ਏ.ਵੀ. ਬਿਲਗਾ ਵਿੱਚ ਮਨਾਇਆ ਗਿਆ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ।
ਡੀ.ਏ.ਵੀ. ਬਿਲਗਾ ਵਿੱਚ ਮਨਾਇਆ ਗਿਆ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ।
ਬਿਲਗਾ : ( ਕ.ਨ.ਬ )
- - - - - - - - - - - - - - - - - - - - - -
ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿੱਚ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਹਫ਼ਤੇਵਿੱਚ, ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ 'ਤੇ ਸਕੂਲ ਦੇ ਕੇ.ਜੀ. ਵਿੰਗ ਦੇਵਿਦਿਆਰਥੀਆਂ ਨੂੰ ਗੁਰੂਦੁਆਰਾ ਸਾਹਿਬ ਲਿਜਾਇਆ ਗਿਆ । ਉਥੇ ਮੂਲ ਮੰਤਰ ਦਾ ਜਾਪ ਕਰਕੇਬੱਚਿਆਂ ਨੇ ਚਾਰੇ ਸਾਹਿਬਜਾਦਾਂ ਨੂੰ ਯਾਦ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੇ ਜੀਵਨਕਾਲ ਅਤੇ ਉਨ੍ਹਾਂ ਦੇ ਫਿਲੌਸਫੀ ਤੇ ਆਧਾਰਿਤਸਕੂਲ ਵਿਚ ਹਾਊਸ ਵਾਇਜ ਕੁਇਜ਼ ਮੁਕਾਬਲੇ ਕਰਵਾਏ ਗਏ । ਇਸ ਪ੍ਰਤੀਯੋਗਿਤਾ ਵਿੱਚ ਮਦਰਟੇਰੇਸਾ, ਸਰੋਜਿਨੀ, ਇੰਦਿਰਾ ਅਤੇ ਕਲਪਨਾ ਹਾਊਸ ਦੀਆਂ ਟੀਮਾਂ ਨੇ ਭਾਗ ਲਿਆ। ਬੱਚਿਆਂ ਤੋਂ ਚਾਰਸਾਹਿਬਜ਼ਾਦਿਆਂ ਦੇ ਜੀਵਨ ਕਾਲ 'ਤੇ ਆਧਾਰਿਤ ਸਵਾਲ ਪੁੱਛੇ ਗਏ। ਇਸ ਮੁਕਾਬਲੇ ਵਿੱਚ ਮਦਰਟਰੇਸਾ ਹਾਉਸ ਪਹਿਲੇ ਅਤੇ ਕਲਪਨਾ ਹਾਊਸ ਟੀਮ ਦੂਜੇ ਸਥਾਨ 'ਤੇ ਰਹੀ । ਸਕੂਲ ਦੀ ਅਧਿਆਪਕਾਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕੀ ਦੋ ਵੱਡੇ ਸਾਹਿਬਜਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘਮਜ਼ਲੂਮ ਅਤੇ ਲਾਚਾਰਾਂ ਦੀ ਰੱਖਿਆ ਕਰਦੇ ਹੋਏ ਚਮਕੌਰ ਸਾਹਿਬ ਦੇ ਯੁੱਧ ਵਿੱਚ ਸ਼ਹੀਦ ਹੋਏ ਅਤੇ ਦੂਜੇ ਪਾਸੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਕੰਧ ਵਿੱਚ ਚਿਣਵਾ ਦਿੱਤਾ ਗਿਆ । ਸਾਰੇ ਵਿਸ਼ਵਵਿੱਚ ਕੁਰਬਾਨੀ ਦਾ ਉਦਾਹਰਨ ਵਿਸ਼ਵ ਵਿੱਚ ਵਿਲੱਖਣ ਹੈ।
ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸਪਿਲ ਸ਼੍ਰੀ ਰਵੀ ਸ਼ਰਮਾ ਨੇ ਕਿਹਾ ਕਿ ਵੀਰਤਾ ਅਤੇ ਧਰਮ ਦੀ ਇਹ ਵਿਸ਼ੇਸ਼ਗਾਥਾ ਹਰ ਭਾਰਤੀ ਦੇ ਦਿਲ 'ਤੇ ਇਕ ਗਹਿਰੀ ਛਾਪ ਛੱਡਦੀ ਹੈ ਅਤੇ ਮਾਣ ਕਰਨ ਵਾਲੀ ਗੱਲ ਇਹ ਹੈਤੇ ਇੰਨੀ ਛੋਟੀ ਉਮਰ ਦੇ ਬੱਚਿਆਂ ਨੇ ਨਿਰਦਈ ਮੁਗਲ ਸ਼ਾਸਕਾਂ ਦੇ ਅੱਗੇ ਆਪਣਾ ਸਿਰ ਨਹੀਂਝੁਕਾਇਆ । ਸਾਹਿਬਜ਼ਾਦਿਆਂ ਦੀ ਵੀਰਤਾ ਦੀ ਗਾਥਾ ਜਿੰਨੀ ਵਾਰ ਵੀ ਵਿਦਿਆਰਥੀ ਪੜ੍ਨਗੇ। ਉੱਨੀਵਾਰ ਹੀ ਵਿਦਿਆਰਥੀ ਇਸ ਤੋ ਪ੍ਰੇਰਨਾ ਲੈਣਗੇ। ਇਸ ਸਮਾਰੋਹ ਦੇ ਮੰਚ ਦਾ ਸੰਚਾਲਨ ਸ੍ਰੀਮਤੀਪਰਮਿੰਦਰ ਕੌਰ ਅਤੇ ਸ੍ਰੀਮਤੀ ਸੁਨੀਤਾ ਕੁਮਾਰੀ ਨੇ ਬਖੂਬੀ ਨਿਭਾਇਆ ।
- - - - - - - - - - - - - - - - - - - - - -
Comments
Post a Comment