ਡੀ. ਏ .ਵੀ. ਬਿਲਗਾ ਪ੍ਰੋਜੈਕਟ ਰਾਜ ਪੱਧਰ ਸਾਇੰਸ ਕਾਂਗਰਸ ਲਈ ਚੁਣਿਆ ਗਿਆ ।


 ਡੀ. ਏ .ਵੀ. ਬਿਲਗਾ ਪ੍ਰੋਜੈਕਟ ਰਾਜ ਪੱਧਰ ਸਾਇੰਸ ਕਾਂਗਰਸ ਲਈ ਚੁਣਿਆ ਗਿਆ । 

ਬਿਲਗਾ : (ਦਵਿੰਦਰ ਸਿੰਘ ਜੌਹਲ)

ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਦੇ ਸਾਇੰਸ ਪ੍ਰੋਜੈਕਟ ਨੇ ਚਿਲਡਰਨ ਸਾਇੰਸ ਕਾਂਗਰਸ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਮੁਕਾਬਲੇ ਵਿੱਚ ਥਾਂ ਬਣਾਈ । ਸਕੂਲ ਦੇ ਵਿਦਿਆਰਥੀਆਂ ਸਮਾਰੀਆ ਅਤੇ ਨਰਿੰਦਰ ਕੁਮਾਰ ਨੇ ‘ਖੇਤੀ ਵਿੱਚ ਪੰਛੀਆਂ ਦੀ ਵਿਭਿੰਨਤਾ ਦੀ ਭੂਮਿਕਾ’ ਵਿਸ਼ੇ ’ਤੇ ਇੱਕ ਪ੍ਰੋਜੈਕਟ ਤਿਆਰ ਕੀਤਾ । ਵਰਨਣਯੋਗ ਹੈ ਕਿ ਇਹ ਮੁਕਾਬਲਾ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਕਰਵਾਇਆ ਗਿਆ ਅਤੇ ਇਸ ਮੁਕਾਬਲੇ ਵਿੱਚ ਲਗਭਗ 54 ਸਕੂਲਾਂ ਨੇ ਭਾਗ ਲਿਆ ।

ਇਨ੍ਹਾਂ ਵਿਦਿਆਰਥੀਆਂ ਅਤੇ ਸਾਇੰਸ ਅਧਿਆਪਕਾ ਮਿਸ ਰਾਜਬੀਰ ਕੌਰ ਦਾ ਸਕੂਲ ਪਰਤਣ 'ਤੇ ਸਨਮਾਨ ਕੀਤਾ ਗਿਆ ।

ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ਼੍ਰੀ ਰਵੀ ਸ਼ਰਮਾ ਨੇ ਕਿਹਾ ਕਿ ਜੇਕਰ ਸਾਡੇ ਨੌਜਵਾਨਾਂ ਵਿਚ ਵਿਗਿਆਨਕ ਚੇਤਨਾ ਹੋਵੇਗੀ ਤਾਂ ਸਾਡਾ ਦੇਸ਼ ਨਿਸ਼ਚਿਤ ਤੌਰ 'ਤੇ ਤਰੱਕੀ ਦੇ ਰਾਹ 'ਤੇ ਅੱਗੇ ਵਧੇਗਾ | 

- - - - - - - - - - - - - - - - - - - - - -


Comments