" ਨਗਰ ਕੌਂਸਲ ਨੂਰਮਹਿਲ ਵੱਲੋਂ ਜਾਰੀ ਗੰਦੇ ਪਾਣੀ ਦੀ ਸਪਲਾਈ ਕਾਰਣ ਲੋਕ ਹਨ ਅਤਿਅੰਤ ਦੁੱਖੀ "
" ਨਗਰ ਕੌਂਸਲ ਨੂਰਮਹਿਲ ਵੱਲੋਂ ਜਾਰੀ ਗੰਦੇ ਪਾਣੀ ਦੀ ਸਪਲਾਈ ਕਾਰਣ ਲੋਕ ਹਨ ਅਤਿਅੰਤ ਦੁੱਖੀ "
7 ਦਿਨਾਂ ਬਾਅਦ ਦਿੱਤਾ ਜਾਵੇਗਾ ਧਰਨਾ - ਅਸ਼ੋਕ ਸੰਧੂ ਨੰਬਰਦਾਰ
7 ਦਿਨਾਂ ਬਾਅਦ ਦਿੱਤਾ ਜਾਵੇਗਾ ਧਰਨਾ - ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ 8 ਮਈ ( ਨਰਿੰਦਰ ਭੰਡਾਲ )ਨੂਰਮਹਿਲ ਦੇ ਮੁਹੱਲਾ ਕ੍ਰਿਸ਼ਨ ਨਗਰ, ਮੁਹੱਲਾ ਖ਼ਟੀਕਾਂ ਅਤੇ ਮੁਹੱਲਾ ਕਿਲ੍ਹਾ ਦੇ ਨਿਵਾਸੀ ਨਗਰ ਕੌਂਸਲ ਵੱਲੋਂ ਜਾਰੀ ਗੰਦੇ ਸਪਲਾਈ ਕਾਰਣ ਅਤਿਅੰਤ ਦੁੱਖੀ ਹਨ। ਮੁਹੱਲਾ ਨਿਵਾਸੀਆਂ ਨੇ ਆਪਣਾ ਦੁੱਖ ਨੂਰਮਹਿਲ ਦੇ ਨੰਬਰਦਾਰ ਲਾਇਨ ਅਸ਼ੋਕ ਸੰਧੂ ਨੂੰ ਸੁਣਾਇਆ ਜਿਨ੍ਹਾਂ ਨੇ ਘਰ ਘਰ ਜਾ ਕੇ ਦੇਖਿਆ ਕਿ ਜਿਸ ਕਦਰ ਗੰਦਾ ਪਾਣੀ ਇਨਸਾਨਾਂ ਨੂੰ ਮੁਹਈਆ ਕੀਤਾ ਜਾ ਰਿਹਾ ਹੈ ਇਹੋ ਜਿਹਾ ਗੰਦਾ ਪਾਣੀ ਜੇਕਰ ਕੋਈ ਪਸ਼ੂ ਵੀ ਪੀ ਲਵੇ ਤਾਂ ਉਹ ਵੀ ਤੜਪ ਤੜਪ ਕੇ ਆਪਣੇ ਪ੍ਰਾਣ ਤਿਆਗ ਦੇਵੇ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਉਹਨਾਂ ਨੇ ਨੂਰਮਹਿਲ ਦੇ ਈ.ਓ ਵਿਕਰਮਜੀਤ ਸ਼ਰਮਾ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਇੱਕ ਮਹੀਨਾ ਪਹਿਲਾਂ ਹੀ ਲਿਆ ਦਿੱਤਾ ਸੀ ਪਰ ਉਹਨਾਂ ਨੇ ਕੋਈ ਖ਼ਾਸ ਮਹੱਤਤਾ ਨਹੀਂ ਦਿੱਤੀ। ਈ.ਓ ਸਾਹਿਬ ਨੇ ਸਿਰਫ਼ ਉਹਨਾਂ ਮੁਲਾਜਮਾਂ ਦੀ ਡਿਊਟੀ ਲਗਾਈ ਜੋ ਸਿਰਫ਼ ਪਾਣੀ ਦੀ ਮੋਟਰ ਦਾ ਸਵਿੱਚ ਆਨ ਜਾਂ ਆਫ਼ ਕਰਨਾ ਹੀ ਜਾਣਦੇ ਹਨ। ਇੱਕ ਮਹੀਨਾ ਬੀਤ ਜਾਣ ਉਪਰੰਤ ਵੀ ਈ.ਓ ਸਾਹਿਬ ਵੱਲੋਂ ਗੰਦੇ ਪਾਣੀ ਦੀ ਜਾਰੀ ਸਪਲਾਈ ਨੂੰ ਰੋਕਣ ਸੰਬੰਧੀ ਕੋਈ ਠੋਸ ਕਦਮ ਨਾ ਚੁੱਕਣ ਕਾਰਣ ਲੋਕਾਂ ਵਿੱਚ ਭਾਰੀ ਰੋਸ ਅਤੇ ਸਹਿਮ ਹੈ। ਲੋਕਾਂ ਦੇ ਜ਼ਬਰਦਸਤ ਰੋਹ ਅਤੇ ਦਰਦ ਨੂੰ ਦੇਖਦਿਆਂ ਨੰਬਰਦਾਰ ਅਸ਼ੋਕ ਸੰਧੂ ਨੇ ਐਲਾਨ ਕੀਤਾ ਕਿ ਜੇਕਰ 7 ਦਿਨਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਨਾ ਠੀਕ ਹੋਈ ਤਾਂ ਉਹ ਨਗਰ ਕੌਂਸਲ ਦੇ ਦਫ਼ਤਰ ਧਰਨਾ ਦੇਣਗੇ। ਲੋਕ ਤਾਂ ਪਹਿਲਾਂ ਹੀ ਕੋਰੋਨਾ ਵਾਇਰਸ ਤੋਂ ਭੈ-ਭੀਤ ਹਨ, ਲਾਕਡਾਊਨ ਅਤੇ ਕਰਫ਼ਿਊ ਤੋਂ ਬੇਹੱਦ ਪ੍ਰੇਸ਼ਾਨ ਹਨ, ਇਹਨਾਂ ਹਾਲਾਤਾਂ ਵਿੱਚ ਜੇਕਰ ਲੋਕਾਂ ਨੂੰ ਸ਼ੁੱਧ ਪਾਣੀ ਵੀ ਨਾ ਮਿਲੇ ਤਾਂ ਲੋਕ ਕਿਵੇਂ ਆਪਣਾ ਜੀਵਨ ਬਤੀਤ ਕਰ ਸਕਦੇ ਹਨ। ਵੈਸੇ ਵੀ ਲੋਕਾਂ ਨੂੰ ਸ਼ੁੱਧ ਅਤੇ ਪੀਣ ਯੋਗ ਪਾਣੀ ਮਿਲਣਾ ਲੋਕਾਂ ਦਾ ਮੁੱਢਲਾ ਅਧਿਕਾਰ ਹੈ ਅਤੇ ਉਹ ਲੋਕਾਂ ਨੂੰ ਬਣਦਾ ਅਧਿਕਾਰ ਦੁਆ ਕੇ ਹੀ ਦਮ ਲੈਣਗੇ। ਜ਼ਿਲ੍ਹਾ ਪ੍ਰਧਾਨ ਨੇ ਕਾਰਜ ਸਾਧਕ ਅਫ਼ਸਰ ਨੂੰ ਕਿਹਾ ਕਿ ਉਹ ਕੁੰਭਕਰਨ ਦੀ ਨੀਂਦ ਅਤੇ ਲਾਪਰਵਾਹੀ ਨੂੰ ਤਿਆਗਣ ਅਤੇ ਮੌਕਾ ਪਰ ਪਹੁੰਚਕੇ ਆਪਣੀ ਡਿਊਟੀ ਪ੍ਰਤੀ ਫਰਜ਼ ਨਿਭਾਕੇ ਲੋਕਾਂ ਨੂੰ ਸ਼ੁੱਧ ਪਾਣੀ ਮੁਹਈਆ ਕਰਵਾਉਣ।
ਅਤਿਅੰਤ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੇ ਡੀ.ਸੀ ਵਰਿੰਦਰ ਸ਼ਰਮਾ ਪਾਸ ਨੰਬਰਦਾਰ ਯੂਨੀਅਨ ਰਾਹੀਂ ਲਿਖਤੀ ਤੌਰ ਤੇ ਮੰਗ ਕੀਤੀ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਦਖ਼ਲ ਦੇ ਕੇ ਕੋਈ ਇੰਜੀਨੀਅਰ ਜਾਂ ਟੈਕਨੀਸ਼ੀਅਨ ਭੇਜਣ ਜੋ ਜਾਂਚ ਕਰਕੇ ਲੋਕਾਂ ਨੂੰ ਸ਼ੁੱਧ ਪਾਣੀ ਦੀ ਵਿਵਸਥਾ ਯਕੀਨੀ ਬਣਾਉਣ। ਮੰਗ ਪੱਤਰ ਵਿੱਚ ਉਚੇਚੇ ਤੌਰ ਤੇ ਪ੍ਰੇਮ ਅਰੋੜਾ, ਸੀਤਾ ਰਾਮ ਸੋਖਲ, ਰੋਸ਼ਨ ਲਾਲ, ਰਾਕੇਸ਼ ਕੁਮਾਰ, ਸੀਮਾ ਰਾਣੀ, ਰਜਨੀ, ਨਵਜੋਤ ਕੌਰ, ਯੋਗੇਸ਼ ਕੁਮਾਰ, ਰਾਮ ਲੁਭਾਇਆ, ਸੁਖਦੇਵ ਕੁਮਾਰ, ਅਮਰਜੀਤ, ਹਰਜਿੰਦਰ ਕੌਰ, ਸਤਨਾਮ ਸਿੰਘ, ਕੁਲਦੀਪ ਸਿੰਘ, ਅਧਿਆਪਕਾ ਸਰਿਤਾ ਨੇ ਆਪਣੇ ਦਸਤਖ਼ਤ ਕਰਕੇ ਜ਼ੋਰਦਾਰ ਮੰਗ ਕੀਤੀ ਕਿ ਫੌਰੀ ਤੌਰ ਤੇ ਕੋਰੋਨਾ ਵੱਧ ਖ਼ਤਰਨਾਕ ਗੰਦੇ ਪਾਣੀ ਦੀ ਸਪਲਾਈ ਨੂੰ ਰੋਕਿਆ ਜਾਵੇ ਅਤੇ ਸ਼ੁੱਧ ਪਾਣੀ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ।
Comments
Post a Comment