ਮਨਰੇਗਾ ਮੁਲਾਜਮਾਂ ਦੀਆਂ ਮੰਗਾਂ ਹੱਲ ਕੀਤੀਆਂ ਜਾਣ - ਸਤਨਾਮ ਸਿੰਘ
ਮਨਰੇਗਾ ਮੁਲਾਜਮਾਂ ਦੀਆਂ ਮੰਗਾਂ ਹੱਲ ਕੀਤੀਆਂ ਜਾਣ - ਸਤਨਾਮ ਸਿੰਘ
ਨੂਰਮਹਿਲ (ਨਰਿੰਦਰ ਭੰਡਾਲ ) ਅੱਜ ਸਥਾਨਕ ਬੀਡੀਪੀਓ ਦਫਤਰ ਵਿਖੇ ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਸੰਸਥਾ ਦੇ ਜਿਲਾ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਵਿਚ 10 ਤੋਂ 12 ਵਜੇ ਤਕ ਸ਼ਾਂਤਮਈ ਰੋਸ ਪ੍ਰਦਸ਼ਨ ਅਤੇ ਮੰਗ ਪੱਤਰ ਦਿੱਤਾ ਗਿਆ। ਮੁਲਾਜਮ ਆਗੂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਮਨਰੇਗਾ ਵਰਕਰ ਕੋਵਿਡ 19 ਤਹਿਤ ਪਿੰਡਾਂ ਵਿਚ ਘਰ ਘਰ ਜਾ ਕੇ ਕੰਮ ਕਰਦੇ ਹਨ ਜਿਵੇਂ ਕਿ ਕਰੋਨਾ ਮਰੀਜਾਂ ਦੀ ਦੇਖਭਾਲ ਕਰਨਾ, ਓਹਨਾ ਨੂੰ ਇਕਾਂਤਵਾਸ ਕਰਨਾ ,ਮਾਸਕ,ਅਤੇ ਦਸਤਾਨੇ ਵੰਡਣੇ ,ਸਪਰੇ ਕਰਨਾ । ਇਸ ਤੋਂ ਇਲਾਵਾ ਵਨ ਵਿਭਾਗ ਦੇ 550 ਬੂਟਿਆਂ ਦੀ ਦੇਖਭਾਲ ਲਈ ਮਿੱਤਰ ਪੈਦਾ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਮਨਰੇਗਾ ਕਰਮਚਾਰੀਆਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ,ਉਹਨਾਂ ਦੀਆਂ ਬਕਾਇਆ ਤਨਖਾਹਾਂ ਦਿੱਤੀਆਂ ਜਾਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਉਹਨਾਂ ਨੂੰ ਟੀ ਏ ਦਿੱਤਾ ਜਾਵੇ ਤਾਂ ਕਿ ਉਹ ਅੱਗੇ ਤੋਂ ਵੀ ਮਿਹਨਤ ਨਾਲ ਕੰਮ ਕਰ ਸਕਣ।
Comments
Post a Comment