ਆਸ਼ਾ ਵਰਕਰਾਂ ਵਲੋਂ ਰੋਸ਼ ਪ੍ਰਦਰਸ਼ਨ 7 ਮਈ ਨੂੰ - ਪ੍ਰਧਾਨ ਮਨਦੀਪ ਕੌਰ
ਆਸ਼ਾ ਵਰਕਰਾਂ ਵਲੋਂ ਰੋਸ਼ ਪ੍ਰਦਰਸ਼ਨ 7 ਮਈ ਨੂੰ - ਪ੍ਰਧਾਨ ਮਨਦੀਪ ਕੌਰ
ਨੂਰਮਹਿਲ. ( ਨਰਿੰਦਰ ਭੰਡਾਲ ) ਅੱਜ ਪੀ.ਐਚ.ਸੀ.ਦੀਆਂ ਆਸ਼ਾ ਵਰਕਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਮਨਦੀਪ ਕੌਰ ਦੀ `ਪ੍ਰਧਾਨਗੀ ਵਿੱਚ ਹੋਈ। ਇਸ ਆਸ਼ਾ ਵਰਕਰਾਂ ਅਤੇ ਫੈਸਲੀਟੇਟਰ ਵਰਕਰਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਤੇ 7 ਮਈ 2020 ਨੂੰ ਯੂਨੀਅਨ ਵਲੋਂ ਆਪਣੇ - ਆਪਣੇ ਸਬ - ਸੈਂਟਰਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਅਤੇ ਇਸ ਦਿਨ ਕਿਸੇ ਤਰਾਂ ਦਾ ਕੰਮ ਨਹੀਂ ਕੀਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਸ਼ਾ ਵਰਕਰਾਂ ਨੂੰ ਫੀਲਡ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਸੰਬੰਧੀ ਕੰਮ ਕਰਨ ਦੀ ਦਿਹਾੜੀ 750 ਰੁਪਏ ਪ੍ਰਤੀ ਦਿਨ ਹੋਣੀ ਚਾਹੀਦੀ ਹੈ। ਅਤੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੇ ਮਾਰਚ 2021 ਤੱਕ 10,000 ਪ੍ਰਤੀ ਮਹੀਨਾ ਭੱਤਾ ਅਤੇ ਮੌਤ ਹੋਣ ਤੇ 50 ਲੱਖ ਰੁਪਏ ਦਿੱਤੇ ਜਾਣ। ਆਸ਼ਾ ਵਰਕਰਾਂ ਨੂੰ ਡਿਉਟੀ ਕਰਦੇ ਸਮੇਂ ਮਾਸਕ , ਦਸਤਾਨੇ , ਸੈਨੇਟਾਈਜਰ ਅਤੇ ਹੋਰ ਸਮਾਨ ਦਿੱਤਾ ਜਾਵੇ। ਇਸ ਮੀਟਿੰਗ ਵਿੱਚ ਸਤਿੰਦਰ ਕੌਰ , ਵਿਨੇ ਕੁਮਾਰੀ , ਸੁਰਿੰਦਰ ਕੌਰ , ਰਾਜਿੰਦਰ ਕੌਰ , ਨਰੇਸ , ਬਲਜਿੰਦਰ ਕੌਰ , ਕਮਲੇਸ਼ , ਚੰਦਰਕਾਂਤਾ , ਰਣਜੀਤ ਕੌਰ , ਜਸਵਿੰਦਰ ਕੌਰ , ਸੁਰਿੰਦਰ ਕੌਰ , ਗੁਰਪ੍ਰੀਤ ਕੌਰ , ਸਿਰੋਜ਼ , ਰੀਨੂੰ , ਸੋਨੀਆ , ਕਲਵੰਤ , ਜਸਵੀਰ , ਨਿਰਮਲਜੀਤ ਕੌਰ ,ਊਸ਼ਾ ਅਤੇ ਜਸਵਿੰਦਰ ਕੌਰ ਹਾਜ਼ਰ ਸਨ।
Comments
Post a Comment