HDFC ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ! ਕਰਜ਼ਿਆਂ 'ਤੇ ਵੱਡੀ ਰਾਹਤ
ਨਵੀਂ ਦਿੱਲੀ: ਲੌਕਡਾਊਨ ਦੇ ਇਸ ਸਮੇਂ ‘ਚ ਲੋਕ ਆਪਣੀ ਈਐਮਆਈ ਦੀ ਅਦਾਇਗੀ ਨੂੰ ਲੈ ਕੇ ਫਿਕਰਮੰਦ ਹਨ, ਬੈਂਕਾਂ ਤੇ ਹਾਊਸਿੰਗ ਕੰਪਨੀਆਂ ਕੋਲ ਲੋਨ ਦੀ ਵਧੇਰੇ ਮੰਗ ਨਹੀਂ। ਅਜਿਹੀ ਸਥਿਤੀ ‘ਚ ਐਚਡੀਐਫਸੀ (ਹਾਊਸਿੰਗ ਵਿੱਤ ਵਿਕਾਸ ਨਿਗਮ) ਨੇ ਘਰੇਲੂ ਕਰਜ਼ਿਆਂ ਦੀ ਦਰ ‘ਚ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਇਸ ਦੇ ਘਰੇਲੂ ਕਰਜ਼ੇ ਸਸਤੇ ਹੋ ਜਾਣਗੇ।
ਐਚਡੀਐਫਸੀ ਲਿਮਟਿਡ ਨੇ ਆਪਣੇ ਹਾਊਸਿੰਗ ਲੋਨ ਦੇ ਰਿਟੇਲ ਪ੍ਰਾਈਮ ਲੈਂਡਿੰਗ ਰੇਟ (ਆਰਪੀਐਲਆਰ) ‘ਚ ਕਟੌਤੀ ਦਾ ਐਲਾਨ ਕੀਤਾ ਹੈ। ਇਸ ‘ਚ 0.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ ਤੇ ਇਹ ਘਟੀਆਂ ਦਰਾਂ 22 ਅਪ੍ਰੈਲ ਤੋਂ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ।
ਨਵੀਂਆਂ ਦਰਾਂ ਐਚਡੀਐਫਸੀ ਲਿਮਟਿਡ ਦੇ ਹਾਊਸਿੰਗ ਲੋਨ ਰੇਟਾਂ ‘ਚ ਕਟੌਤੀ ਤੋਂ ਬਾਅਦ 7.85 ਤੋਂ 8.15 ਫੀਸਦ ਦੇ ਵਿਚਕਾਰ ਰਹਿਣਗੀਆਂ ਤੇ ਇਹ ਤਨਖਾਹ ਵਾਲੇ ਵਰਗ ਲਈ ਹੋਣਗੇ। ਇਸ ਦੇ ਨਾਲ ਹੀ ਇਸ ਕਟੌਤੀ ਤੋਂ ਬਾਅਦ ਇਸ ਦੇ ਹੋਮ ਲੋਨ ਦੀ ਮੰਗ ਵਧਣ ਦੀ ਉਮੀਦ ਹੈ।
ਕਿਸ ਨੂੰ ਹੋਵੇਗਾ ਲਾਭ?
ਇਨ੍ਹਾਂ ਘਟੀਆਂ ਦਰਾਂ ਦਾ ਲਾਭ ਪਰਚੂਨ ਘਰੇਲੂ ਕਰਜ਼ੇ ਲੈਣ ਵਾਲੇ ਗਾਹਕਾਂ ਨੂੰ ਮਿਲੇਗਾ ਤੇ ਪੁਰਾਣੇ ਗਾਹਕ ਵੀ ਇਨ੍ਹਾਂ ਘੱਟ ਵਿਆਜ਼ ਦਰਾਂ ਦਾ ਲਾਭ ਉਠਾ ਸਕਣਗੇ। ਇਨ੍ਹਾਂ ਨਵੇਂ ਰੇਟਾਂ ਕਾਰਨ ਤਨਖਾਹਦਾਰ ਕਲਾਸ ਨੂੰ ਵੀ ਫਾਇਦਾ ਹੋਵੇਗਾ।
ਐਸਬੀਆਈ ਨੇ ਐਮਸੀਐਲਆਰ ਨੂੰ ਘਟਾ ਦਿੱਤਾ:
ਸਟੇਟ ਬੈਂਕ ਆਫ਼ ਇੰਡੀਆ ਨੇ ਵੀ ਇਸ ਮਹੀਨੇ ਆਪਣੇ ਸਾਰੇ ਟਰਮ ਲੋਨਾਂ 'ਤੇ ਐਮਸੀਐਲਆਰ ਨੂੰ 0.35% ਘਟਾ ਦਿੱਤਾ ਹੈ, ਜਿਸ ਤੋਂ ਬਾਅਦ ਐਸਬੀਆਈ ਦਾ ਇੱਕ ਸਾਲ ਦਾ ਐਮਸੀਐਲਆਰ 7.75% ਤੋਂ ਹੇਠਾਂ 7.40% ‘ਤੇ ਆ ਗਿਆ ਹੈ। ਐਸਬੀਆਈ ਦੇ ਨਵੇਂ ਰੇਟ 10 ਅਪ੍ਰੈਲ ਤੋਂ ਲਾਗੂ ਹੋ ਗਏ ਹਨ।
Comments
Post a Comment