"ਨੂਰਮਹਿਲ "ਚ ਯਾਦਾ ਰਿਸ਼ੀ ਕਪੂਰ ਦੀਆਂ"


"ਨੂਰਮਹਿਲ "ਚ ਯਾਦ ਰਿਸ਼ੀ ਕਪੂਰ ਦੀਆਂ"
ਨੂਰਮਹਿਲ 30 ਅਪ੍ਰੈਲ ( ਨਰਿੰਦਰ ਭੰਡਾਲ ) ਫਿਮਲੀ ਜਗਤ ਦਾ ਉਹ ਸਿਤਾਰਾ ਜਿਸ ਨੇ ਆਪਣੀ ਇਕ ਫਿਲਮ ਦਾ ਫਿਲਮਾਂਕਣ ਕਰਨ ਲਈ ਕੁਝ ਦਿਨ ਇਤਿਹਾਸਕ ਸ਼ਹਿਰ ਨੂਰਮਹਿਲ ਵਿੱਚ ਬਤਾਏ , ਦਾ ਨਾਮ ਹੈ ਰਿਸ਼ੀ ਕਪੂਰ ਜੋ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਵਿਛੋੜੇ ਕਾਰਨ ਫ਼ਿਲਮੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਰਿਸ਼ੀ ਕਪੂਰ ਨੇ 1986 ਵਿੱਚ ਆਪਣੀ ਇੱਕ ਫ਼ਿਲਮ " ਏਕ ਚਾਦਰ ਮੈਲੀ ਸੀ  " ਦਾ ਫਿਲਮਾਂਕਣ ਨੂਰਮਹਿਲ ਦੇ ਵੱਖ - ਵੱਖ ਹਿਸਿਆਂ ਵਿੱਚ ਕੀਤਾ। ਇਸ ਫ਼ਿਲਮ ਦੇ ਡਾਇਰੈਕਟਰ ਸੁਖਵੰਤ ਢੱਡਾ , ਮਿਉਜਿਕ ਡਾਇਰੈਕਟਰ ਅਨੂ ਮਲਿਕ ਅਤੇ ਹੇਮਾ ਮਾਲਿਨੀ ਅਤੇ ਪੂਨਮ ਢਿੱਲੋਂ ਅਦਾਕਾਰਾਂ ਨੇ ਬਾਖੂਬੀ ਰੋਲ ਅਦਾ ਕੀਤੇ। ਫ਼ਿਲਮ " ਏਕ ਚਾਦਰ ਮੈਲੀ ਸੀ  " ਦਾ ਸੀਨ ਨੂਰਮਹਿਲ ਦੀ ਸਰਾਂ ਅੰਦਰ ਬਣੇ ਪੁਲਿਸ ਥਾਣੇ ਵਿੱਚ ਫਿਲਮਾਂਇਆ ਗਿਆ। ਜਦੋਂ ਰਿਸ਼ੀ ਕਪੂਰ ਟਾਂਗੇ ਵਿੱਚ ਸਵਾਰੀਆਂ ਬਿਠਾ ਕੇ ਕੋਟ ਬਾਦਲ ਖਾਂ ਤੋਂ ਨੂਰਮਹਿਲ ਆ ਰਹੇ ਸਨ ਤਾਂ ਬਾਕੀ ਟਾਂਗੇ ਵਾਲਿਆਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ। ਤਾਂ ਉਨ੍ਹਾਂ ਨੇ ਰਿਸ਼ੀ ਕਪੂਰ ਨੂੰ ਪੁਲਿਸ ਥਾਣੇ ਫੜਾ ਦਿੱਤਾ ਤਾਂ ਪੂਨਮ ਢਿੱਲੋਂ ਨੇ ਉਨ੍ਹਾਂ ਨੂੰ ਹਵਾਲਾਤ ਅੰਦਰ ਰੋਟੀ ਖਵਾਈ। ਇਸ ਫ਼ਿਲਮ ਦਾ ਇੱਕ ਇੱਕ ਗੀਤ ਉਸ ਸਮੇਂ ਦੇ ਪ੍ਰਸਿੱਧ ਅਜਾਦੀ ਘੁਲਾਟੀਏ ਸ਼੍ਰੀ ਗੰਧਰਵ ਸੈਨ ਦੇ ਬਾਗ ਵਿੱਚ ਫ਼ਿਲਮਾਂਇਆ ਗਿਆ ਜੋ ਬਾਗ ਅੱਜ ਵੀ ਮੌਜੂਦ ਹੈ। ਭਾਵੇਂ ਕਿ ਰਿਸ਼ੀ ਕਪੂਰ ਸਾਡੇ ਵਿੱਚ ਨਹੀਂ ਰਹੇ ਪ੍ਰੰਤੂ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਤਾਜਾ ਹਨ। ਉਨ੍ਹਾਂ ਦੀਆਂ  ਯਾਦਾਂ ਨੂੰ ਤਾਜਾ ਕਰਦੇ ਹੋਏ ਨੂਰਮਹਿਲ ਅਤੇ ਆਸ ਪਾਸ ਦੇ ਲੋਕਾਂ ਨੇ ਰਿਸ਼ੀ ਕਪੂਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Comments