ਨੂਰਮਹਿਲ ਦੀ ਮੰਡੀ "ਚ ਕਣਕ ਦੀ ਖਰੀਦ ਜਾਰੀ ਤਰਸੇਮ ਸਿੰਘ

      
                ਨੂਰਮਹਿਲ ਦੀ ਮੰਡੀ "ਚ ਕਣਕ ਦੀ ਖਰੀਦ ਜਾਰੀ ਤਰਸੇਮ ਸਿੰਘ 

ਨੂਰਮਹਿਲ  ( ਨਰਿੰਦਰ ਭੰਡਾਲ ) ਨਕੋਦਰ ਰੋਡ ਨੂਰਮਹਿਲ ਤੇ ਸਥਿਤ ਦਾਣਾ ਮੰਡੀ ਵਿਖੇ ਕਣਕ ਦੀ ਖਰੀਦ ਬਿਨਾ ਕਿਸੇ ਰੁਕਾਵਟ ਦੇ ਕੀਤੀ ਜਾ ਰਹੀ ਹੈ। ਇਸ ਬਾਰੇ ਗੱਲ ਬਾਤ ਕਰਦਿਆਂ ਸੁਪਰਵਾਇਜਰ ਤਰਸੇਮ ਸਿੰਘ ਨੇ ਦੱਸਿਆ ਹੈ ਕਿ ਅੱਜ ਤੱਕ 40 ਹਜ਼ਾਰ ਕੁਇੰਟਲ ਕਣਕ ਖਰੀਦ ਕਰ ਚੁੱਕੇ ਹਨ। ਅਤੇ ਕਿਸਾਨਾਂ ਲਈ ਕਣਕ ਮੰਡੀ ਵਿੱਚ ਲਾਉਣ ਲਈ ਆੜਤੀਆ ਨੂੰ ਪਾਸ ਦਿੱਤੇ ਗਏ ਹਨ ਅਤੇ ਉਨ੍ਹਾਂ ਲਈ ਕੋਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਮਾਸਕ ਅਤੇ ਸੈਨੇਟਾਈਜਰ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰੰਤੂ ਆੜਤੀਆ ਧਰਮਿੰਦਰ ਸਿੰਘ ਅਤੇ ਕਿਸ਼ਾਨ ਭੂਪਿੰਦਰ ਸਿੰਘ ਵਾਸੀ ਭੰਡਾਲ ਹਿੰਮਤ ਨੇ ਦੱਸਿਆ ਹੈ ਕਿ ਸਰਕਾਰ ਵਲੋਂ ਇੱਕ ਕਿਸ਼ਾਨ ਨੂੰ ਇੱਕ ਟਰਾਲੀ ਨੂੰ ਇੱਕ ਦਿਨ ਵਿੱਚ ਸਿਰਫ ਇੱਕ ਹੀ ਪਾਸ ਦਿੱਤਾ ਗਿਆ ਹੈ। ਜੋ ਕੇ ਬਹੁਤ ਹੀ ਘੱਟ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਕੋਲ 25-30 ਏਕੜ ਕਣਕ ਦੀ ਫ਼ਸਲ ਹੈ ਉਹ ਇੱਕ ਪਾਸ ਨਾਲ ਕਿਵੇਂ ਗੁਜ਼ਾਰਾ ਕਰਨ ਗਏ ਅਤੇ ਆਪਣੀ ਫਸਲ ਕਿੱਥੇ ਰੱਖਣਗੇ। ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। 

ਕੈਪਸ਼ਨ - ਕਣਕ ਦੇ ਢੇਰ ਦੇ ਖੱਬੇ ਆੜਤੀਆ ਧਰਮਿੰਦਰ ਸਿੰਘ ਅਤੇ ਸੱਜੇ ਪਾਸੇ ਕਿਸ਼ਾਨ ਭੂਪਿੰਦਰ ਸਿੰਘ ਅਤੇ ਮਜਦੂਰ ਕੰਮ ਕਰਦੇ ਹੋਏ

Comments