ਕੋਰੋਨਾ ਵਾਇਰਸ ਕਾਰਨ ਨੂਰਮਹਿਲ ਪ੍ਰਬੰਧ ਸਖਤ - ਡੀ,ਐਸ ,ਪੀ , ਰਿਆੜ
ਨੂਰਮਹਿਲ 22 ਅਪ੍ਰੈਲ ( ਨਰਿੰਦਰ ਭੰਡਾਲ ) ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਕਰਨ ਨੂਰਮਹਿਲ ਵਿਖੇ ਪੁਲਿਸ ਵਲੋਂ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਸ਼ਹਿਰ ਵਿਖੇ ਦਾਖਲ ਹੋਣ ਵਾਲੇ ਸਾਰੇ ਰਸਤਿਆਂ ਨੂੰ ਸ਼ੀਲ ਕਰ ਦਿੱਤਾ ਗਿਆ ਹੈ। ਹਰ ਆਉਣ ਜਾਣ ਵਾਲੇ ਵਹੀਕਲ ਦੀ ਪੂਰੀ ਤਰਾਂ ਜਾਂਚ ਪੜਤਾਲ ਕੀਤੀ ਗਈ ਹੈ। ਅੱਜ ਮੌਕੇ "ਤੇ ਪਹੁੰਚੇ ਡੀ.ਐਸ.ਪੀ ਦਿਹਾਤੀ ਏਰੀਆ ਇੰਚਾਰਜ਼ ਕੁਲਵਿੰਦਰ ਸਿੰਘ ਰਿਆੜ , ਡੀ.ਐਸ.ਪੀ ਵਸਤਲਾ ਗੁਪਤਾ , ਐਸ.ਐਚ.ਓ ਜਤਿੰਦਰ ਕੁਮਾਰ , ਸੁਰਜੀਤ ਸਿੰਘ ਪੱਡਾ ਥਾਣਾ ਮੁੱਖੀ ਬਿਲਗਾ , ਸਬ ਇੰਸਪੈਕਟਰ ਮਹਿੰਦਰ ਪਾਲ , ਏ.ਐਸ.ਆਈ ਪ੍ਰੇਮ ਚੰਦ ,ਏ.ਐਸ.ਆਈ ਗੁਰਸ਼ਰਣ ਸਿੰਘ ਨੇ ਮੌਕੇ ਦਾ ਜਾਇਜਾ ਲਿਆ।
ਨੰਬਰਦਾਰ ਯੂਨੀਅਨ ਵਲੋਂ ਪੱਤਰਕਾਰ ਦਵਿੰਦਰ ਪਾਲ ਨਾਲ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੀ ਘੋਰ ਨਿੰਦਾ
ਦਵਿੰਦਰ ਪਾਲ ਨਾਲ ਦੁਰਵਿਵਹਾਰ ਪ੍ਰੈਸ ਦੀ ਆਜ਼ਾਦੀ ਤੇ ਹਮਲਾ - ਅਸ਼ੋਕ ਸੰਧੂ
ਨੂਰਮਹਿਲ 22 ਅਪ੍ਰੈਲ ( ਨਰਿੰਦਰ ਭੰਡਾਲ ) ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨੂੰ ਦਿਨ ਦਿਹਾੜੇ ਬੇਪੱਤ, ਜਲੀਲ ਅਤੇ ਗ੍ਰਿਫਤਾਰ ਕਰਨ ਦੀ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਕੜੀ ਨਿੰਦਾ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਜਨਰਲਿਸਟ ਦਵਿੰਦਰ ਪਾਲ ਨਾਲ ਹੋਏ ਦੁਰਵਿਵਹਾਰ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਜਨਰਲਿਸਟ ਦਵਿੰਦਰ ਪਾਲ ਜੀ ਨੂੰ ਉਹ ਨਿੱਜੀ ਤੌਰ ਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਹ ਬਹੁਤ ਚੰਗੇ ਸੁਭਾਅ, ਨਿਡਰ, ਇਮਾਨਦਾਰ ਅਤੇ ਉੱਚੇ ਮਿਆਰ ਵਾਲੀ ਪੱਤਰਕਾਰਤਾ ਦੇ ਮਾਲਕ ਹਨ। ਅਜਿਹੇ ਸੁਚੱਜੇ ਇਨਸਾਨ ਨਾਲ ਪੁਲਿਸ ਦੇ ਥਾਣਾ ਮੁਖੀ ਵੱਲੋਂ ਇਹੋ ਜਿਹਾ ਭੈੜਾ ਵਤੀਰਾ ਕਰਨਾ ਸੱਚਮੁੱਚ ਬਹੁਤ ਨਿੰਦਣਯੋਗ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਯੂਨੀਅਨ ਦੇ ਕੈਸ਼ੀਅਰ ਰਾਮਦਾਸ ਬਾਲੂ ਨੰਬਰਦਾਰ ਚੂਹੇਕੀ, ਪੀ.ਆਰ.ਓ ਜਗਨਨਾਥ ਚਾਹਲ ਨੰਬਰਦਾਰ ਨੂਰਮਹਿਲ ਨੇ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਜਨਰਲਿਸਟ ਦਵਿੰਦਰ ਪਾਲ ਸ਼ਰਮਾ ਨਾਲ ਗੁੰਡਾਗਰਦੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਇਹੋ ਜਿਹੀ ਕਿਸਮ ਦੇ ਪੁਲਿਸ ਮੁਲਾਜ਼ਮਾਂ ਦੀ ਬੁਰਛਾਗਰਦੀ ਨੂੰ ਨੱਥ ਪਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਹੋਏ ਲਾਕਡਾਊਨ ਦੌਰਾਨ ਜਿੱਥੇ ਸਾਰੀ ਪੁਲਿਸ ਆਪਣਾ ਜੀਵਨ ਦਾਅ ਤੇ ਲਗਾਕੇ ਲੋਕਾਈ ਨੂੰ ਬਚਾਉਣ ਵਿੱਚ ਆਪਣੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉੱਥੇ
ਜਿਵੇਂ ਇੱਕ ਗੰਦੀ ਮਛਲੀ ਸਾਰੇ ਤਾਲਾਬ ਨੂੰ ਗੰਦਾ ਕਰ ਦਿੰਦੀ ਹੈ ਉਸੇ ਤਰ੍ਹਾਂ ਹੀ ਇੰਡਸਟਰੀਅਲ ਏਰੀਏ ਦੇ ਥਾਣਾ ਮੁੱਖੀ ਜਸਬੀਰ ਸਿੰਘ ਨੇ ਸਾਰੀ ਪੁਲਿਸ ਦੇ ਅਕਸ ਨੂੰ ਗੰਧਲਾ ਕਰ ਦਿੱਤਾ ਹੈ, ਲਿਹਾਜ਼ਾ ਇਹੋ ਜਿਹੇ ਅਪਰਾਧਿਕ ਸੋਚ ਵਾਲੇ ਅਫਸਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਜ਼ਰੂਰੀ ਹੈ ਤਾਂ ਹੀ ਲਾਅ ਐਂਡ ਆਰਡਰ ਦੀ ਮਰਿਆਦਾ ਬਰਕਰਾਰ ਰਹਿ ਸਕਦੀ ਹੈ। ਦੱਸ ਦਈਏ ਕਿ ਪੁਲਿਸ ਨੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਉਸ ਸਮੇਂ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਸੀ ਜਦੋਂ ਉਹ ਉਹ ਪੈਦਲ ਤੁਰਕੇ ਆਪਣੇ ਦਫ਼ਤਰ ਜਾ ਰਹੇ ਸਨ। ਜਦਕਿ ਹਰ ਛੋਟਾ-ਵੱਡਾ ਪੁਲਿਸ ਅਧਿਕਾਰੀ ਉਹਨਾਂ ਦੇ ਨਾਂ, ਕੰਮ ਅਤੇ ਚਿਹਰੇ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਯਕੀਨਨ ਇਹ ਸਾਰੀ ਘਟਨਾ ਇੱਕ ਗਿਣੀ-ਮਿਥੀ ਚਾਲ ਅਨੁਸਾਰ ਹੀ ਹੋਈ।
ਜਿਵੇਂ ਇੱਕ ਗੰਦੀ ਮਛਲੀ ਸਾਰੇ ਤਾਲਾਬ ਨੂੰ ਗੰਦਾ ਕਰ ਦਿੰਦੀ ਹੈ ਉਸੇ ਤਰ੍ਹਾਂ ਹੀ ਇੰਡਸਟਰੀਅਲ ਏਰੀਏ ਦੇ ਥਾਣਾ ਮੁੱਖੀ ਜਸਬੀਰ ਸਿੰਘ ਨੇ ਸਾਰੀ ਪੁਲਿਸ ਦੇ ਅਕਸ ਨੂੰ ਗੰਧਲਾ ਕਰ ਦਿੱਤਾ ਹੈ, ਲਿਹਾਜ਼ਾ ਇਹੋ ਜਿਹੇ ਅਪਰਾਧਿਕ ਸੋਚ ਵਾਲੇ ਅਫਸਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਜ਼ਰੂਰੀ ਹੈ ਤਾਂ ਹੀ ਲਾਅ ਐਂਡ ਆਰਡਰ ਦੀ ਮਰਿਆਦਾ ਬਰਕਰਾਰ ਰਹਿ ਸਕਦੀ ਹੈ। ਦੱਸ ਦਈਏ ਕਿ ਪੁਲਿਸ ਨੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਉਸ ਸਮੇਂ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਸੀ ਜਦੋਂ ਉਹ ਉਹ ਪੈਦਲ ਤੁਰਕੇ ਆਪਣੇ ਦਫ਼ਤਰ ਜਾ ਰਹੇ ਸਨ। ਜਦਕਿ ਹਰ ਛੋਟਾ-ਵੱਡਾ ਪੁਲਿਸ ਅਧਿਕਾਰੀ ਉਹਨਾਂ ਦੇ ਨਾਂ, ਕੰਮ ਅਤੇ ਚਿਹਰੇ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਯਕੀਨਨ ਇਹ ਸਾਰੀ ਘਟਨਾ ਇੱਕ ਗਿਣੀ-ਮਿਥੀ ਚਾਲ ਅਨੁਸਾਰ ਹੀ ਹੋਈ।
ਹੁਸ਼ਿਆਰਪੁਰ ਦੇ 65 ਸਾਲਾ ਹਰਜਿੰਦਰ ਸਿੰਘ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ
ਗੁਰੂ ਨਾਨਕ ਦੇਵ ਹਸਪਤਾਲ ਤੋਂ ਮਿਲੇ ਇਲਾਜ ਅਤੇ ਖੁਰਾਕ ਉਤੇ ਪ੍ਰਗਟਾਈ ਸੰਤਸ਼ੁਟੀ
ਓ ਪੀ ਸੋਨੀ ਨੇ ਵੀ ਫੋਨ ਕਰਕੇ ਦਿੱਤੀਆਂ ਸ਼ੁਭ ਕਾਮਨਾਵਾਂ
ਅੰਮ੍ਰਤਸਰ, ਹੁਸ਼ਿਆਰਪੁਰ ਦੇ ਪਿੰਡ ਪੈਂਥਰਾ ਦਾ ਵਾਸੀ ਹਰਜਿੰਦਰ ਸਿੰਘ, ਜਿੰਨਾ ਦੀ ਉਮਰ ਕਰੀਬ 65 ਸਾਲ ਹੈ, ਨੇ ਕੋਰੋਨਾ ਵੁਰੱਧ ਜੰਗ ਜਿੱਤ ਲਈ ਹੈ। ਲਗਭਗ 16 ਦਿਨਾਂ ਬਾਅਦ ਉਹ ਤੰਦਰੁਸਤ ਹੋ ਕੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਆਪਣੇ ਪਿੰਡ ਨੂੰ ਗਏ ਹਨ। ਇਸ ਮੌਕੇ ਖੁਸ਼ੀ ਵਿਚ ਖੀਵੇ ਹੋਏ ਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਮੋਰਾਂਵਾਲੀ ਪਿੰਡ ਦੇ ਕੋਰੋਨਾ ਪ੍ਰਭਵਿਤ ਮਰੀਜ਼ ਦੇ ਸੰਪਰਕ ਵਿਚ ਸੀ ਅਤੇ ਕੁੱਝ ਦਿਨਾਂ ਬਾਅਦ ਮੈਨੂੰ ਕੋਰੋਨਾ ਦੇ ਕੁੱਝ ਲੱਛਣ ਮਹਿਸੂਸ ਹੋਏ, ਜਿਸ ਉਤੇ ਮੈਂ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚ ਕੀਤੀ, ਜਿੰਨਾ ਨੇ ਮੇਰਾ ਟੈਸਟ ਕਰਕੇ ਮੈਨੂੰ ਕੋਰੋਨਾ ਤੋਂ ਪੀੜਤ ਦੱਸਿਆ ਅਤੇ 2 ਅਪ੍ਰੈਲ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ। ਉਨਾਂ ਕਿਹਾ ਕਿ ਇੱਥੇ ਡਾਕਟਰਾਂ ਨੇ ਮੇਰਾ ਇਲਾਜ ਕੀਤਾ ਅਤੇ ਖਾਣ ਲਈ ਚੰਗੀ ਖੁਰਾਕ ਵੀ ਦਿੱਤੀ। ਸ. ਹਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਡਾਕਟਰਾਂ ਉਤੇ ਭਰੋਸਾ ਰੱਖਿਆ ਅਤੇ ਜਿੰਦਗੀ ਪ੍ਰਤੀ ਹੌਸਲਾ ਨਹੀਂ ਛੱਡਿਆ। ਉਨਾਂ ਕਿਹਾ ਕਿ ਇੱਥੇ ਪਹਿਲੇ 2 ਕੁ ਦਿਨ ਮੈਨੂੰ ਸਾਹ ਦੀ ਤਕਲੀਫ ਮਹਿਸੂਸ ਹੋਈ ਸੀ, ਪਰ ਡਾਕਟਰਾਂ ਵੱਲੋਂ ਕੀਤੇ ਇਲਾਜ ਸਦਕਾ ਮੈਂ ਸਿਹਤਯਾਬ ਹੋਇਆ ਹਾਂ। ਉਨਾਂ ਹਸਪਤਾਲ ਵਿਚ ਹੋਏ ਇਲਾਜ ਤੇ ਮਿਲੀ ਖੁਰਾਕ ਦਾ ਵੀ ਵਿਸ਼ੇਸ਼ ਤੌਰ ਉਤੇ ਜ਼ਿਕਰ ਕਰਦੇ ਕਿਹਾ ਕਿ ਇੰਨਾਂ ਸਾਰਿਆਂ ਦੀ ਬਦੌਲਤ ਹੀ ਮੈਂ ਮੁੜ ਘਰ ਨੂੰ ਚੱਲਿਆ ਹਾਂ। ਇਸੇ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਇਲਾਜ ਤੋਂ 15 ਦਿਨ ਬਾਅਦ 17 ਅਪ੍ਰੈਲ ਅਤੇ ਫਿਰ 18 ਅਪ੍ਰੈਲ ਨੂੰ ਇੰਨਾਂ ਦਾ ਮੈਡੀਕਲ ਟੈਸਟ ਕੀਤਾ ਗਿਆ, ਜੋ ਕਿ ਨੈਗੇਟਿਵ ਆਉਣ ਮਗਰੋਂ ਇੰਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਵੀ ਉਨਾਂ ਨੂੰ ਫੋਨ ਉਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਹਸਪਤਾਲ ਪ੍ਰਬੰਧਾਂ ਬਾਰੇ ਫੀਡ ਬੈਕ ਲਈ, ਜਿਸ ਦੇ ਉਤਰ ਵਿਚ ਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਇੱਥੇ ਕੋਈ ਸਮੱਸਿਆ ਨਹੀਂ ਆਈ ਅਤੇ ਘਰ ਨਾਲੋਂ ਵੀ ਵਧੀਆ ਖੁਰਾਕ ਮਿਲੀ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਡਾਕਟਰ ਸ੍ਰੀਮਤੀ ਵੀਨਾ ਚਤਰਥ ਅਤੇ ਹੋਰ ਹਾਜ਼ਰ ਸਨ। ਡਾਕਟਰਾਂ ਨੇ ਫੁੱਲਾਂ ਦਾ ਗੁਲਦਸਤਾ ਅਤੇ ਜਿਲ•ਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸੈਨੇਟਾਇਜ਼ਰ ਦਾ ਵੱਡਾ ਪੈਕ ਦੇ ਕੇ ਸ. ਹਰਜਿੰਦਰ ਸਿੰਘ ਨੂੰ ਰਵਾਨਾ ਕੀਤਾ ਗਿਆ, ਤਾਂ ਜੋ ਉਹ ਆਪਣੇ ਇਲਾਕੇ ਵਿਚ ਜਾ ਕੇ ਹੱਥ ਸਾਫ ਰੱਖਣ ਦਾ ਸੰਦੇਸ਼ ਅੱਗੇ ਵੀ ਦੇ ਸਕਣ।
Comments
Post a Comment