ਪੁਰਾਣੇ ਬਾਰਦਾਨੇ ਵਿਚ ਜਿਣਸ ਭਰਨ ’ਤੇ ਫਰਮ ਦਾ ਲਾਇਸੈਂਸ ਮੁਅੱਤਲ



ਖੇਤੀਬਾੜੀ ਉਪਜ ਐਕਟ ਦੀ ਧਾਰਾ 10 ਅਧੀਨ ਸ਼ਰਤਾਂ ਦੀ ਕੀਤੀ ਗਈ ਉਲੰਘਣਾ

ਬਰਨਾਲਾ,        ਮਾਰਕੀਟ ਕਮੇਟੀ ਭਦੌੜ ਦੇ ਪ੍ਰਬੰਧਕ ਕਮ ਐਸਡੀਐਮ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਤੇਜ  ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਣਕ ਦੀ ਸੁਚੱਜੀ ਖਰੀਦ ਪ੍ਰਕਿਰਿਆ ਯਕੀਨੀ ਬਣਾਉਣ ਲਈ ਨਿਯਮਾ ਅਤੇ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰ ਟੱਲੇਵਾਲ ਦੇ ਆੜ੍ਹਤੀਆਂ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਧਾਲੀਵਾਲ ਟਰੇਡਿੰਗ ਕੰਪਨੀ, ਖਰੀਦ ਕੇਂਦਰ ਟੱਲੇਵਾਲ ਵੱਲੋਂ ਪੁਰਾਣੇ ਪ੍ਰਾਈਵੇਟ ਬਾਰਦਾਨੇ ਵਿਚ ਕਣਕ ਭਰੀ ਜਾ ਰਹੀ ਹੈ। ਇਸ ’ਤੇ ਮੰਡੀ ਸੁਪਰਵਾਈਜ਼ਰ ਦੀ ਪੜਤਾਲ ਲਈ ਡਿਊਟੀ ਲਾਈ ਗਈ ਅਤੇ ਪਾਇਆ ਗਿਆ ਕਿ ਸਬੰਧਤ ਫਰਮ ਵੱਲੋਂ 500 ਗੱਟਾ ਪੁਰਾਣੀਆਂ ਬੋਰੀਆਂ ਵਿਚ ਕਣਕ ਭਰੀ ਗਈ ਹੈ। ਇਸ ’ਤੇ ਫਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਸਪਸ਼ਟੀਕਰਨ ਮੰਗਿਆ ਗਿਆ ਸੀ, ਪਰ ਮਿੱਥੇ ਸਮੇਂ ਅੰਦਰ ਕੋਈ ਜਵਾਬ ਨਹੀਂ ਮਿਲਿਆ। ਇਸ ’ਤੇ ਪੰਜਾਬ ਖੇਤੀਬਾੜੀ ਉਪਜ ਮੰਡੀਆਂ ਐਕਟ 1961 ਦੀ ਧਾਰਾ 10 ਤਹਿਤ ਲਾਇਸੈਂਸ ਦੀਆਂ ਸ਼ਰਤਾਂ 1, 2 ਤੇ 4 ਦੀ ਉਲੰਘਣਾ ਦੇ ਮਾਮਲੇ ਵਿਚ ਫਰਮ ਮੈਸ. ਧਾਲੀਵਾਲ ਟਰੇਡਿੰਗ ਕੰਪਨੀ, ਟੱਲੇਵਾਲ ਦਾ 15 ਦਿਨ ਲਈ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।
   ਸ੍ਰੀ ਧਾਲੀਵਾਲ ਨੇ ਆਖਿਆ ਕਿ ਡਿਪਟੀ ਕਮਿਸ਼ਨਰ ਜੀ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕÎਣਕ ਦੀ ਸੁਚਾਰੂ ਖਰੀਦ ਯਕੀਨੀ ਬਣਾਈ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

Comments