ਸ਼੍ਰੀ ਸੰਜੀਵ ਗੁਜਰਾਲ ਨੇ ਡੀ.ਏ.ਵੀ. ਬਿਲਗਾ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਵਜੋਂ ਅਹੁਦਾ ਸੰਭਾਲਿਆ ।

 








ਸ਼੍ਰੀ ਸੰਜੀਵ ਗੁਜਰਾਲ ਨੇ ਡੀ.ਏ.ਵੀ. ਬਿਲਗਾ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਵਜੋਂ ਅਹੁਦਾ ਸੰਭਾਲਿਆ ।

ਬਿਲਗਾ : (ਦਵਿੰਦਰ ਸਿੰਘ ਜੌਹਲ )

ਸ਼੍ਰੀ ਸੰਜੀਵ ਗੁਜਰਾਲ ਨੇ ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ ਪਬਲਿਕ ਸਕੂਲ ਬਿਲਗਾ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ ।  ਵਰਨਣਯੋਗ ਹੈ ਕਿ ਇਸ ਸਕੂਲ ਦੇ ਸੰਸਥਾਪਕ ਪ੍ਰਿੰਸੀਪਲ ਸ੍ਰੀ ਰਵੀ ਸ਼ਰਮਾ 29 ਸਾਲ ਦੀ ਸੇਵਾ ਤੋਂ ਬਾਅਦ 30 ਸਤੰਬਰ ਨੂੰ ਸੇਵਾਮੁਕਤ ਹੋਏ ਸਨ । ਸ੍ਰੀ ਸੰਜੀਵ ਗੁਜਰਾਲ ਇਸ ਤੋਂ ਪਹਿਲਾਂ ਦਯਾਨੰਦ ਮਾਡਲ ਸਕੂਲ, ਦਯਾਨੰਦ ਨਗਰ, ਜਲੰਧਰ ਵਿੱਚ ਕਰੀਬ 28 ਸਾਲ ਕੰਮ ਕਰ ਚੁੱਕੇ ਹਨ ।

ਪਿ੍ੰਸੀਪਲ ਰਵੀ ਸ਼ਰਮਾ ਵਿਸ਼ੇਸ਼ ਤੌਰ 'ਤੇ ਸਕੂਲ ਪਹੁੰਚੇ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਕੂਲ ਲਗਭਗ ਤਿੰਨ ਦਹਾਕਿਆਂ ਤੋਂ ਇਲਾਕੇ ਦੀ ਸੇਵਾ ਕਰ ਰਿਹਾ ਹੈ ਅਤੇ ਇਹ ਸਕੂਲ ਇਲਾਕੇ ਦਾ ਮੋਹਰੀ ਸਕੂਲ ਹੈ । ਉਨ੍ਹਾਂ ਅੱਗੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਇਹ ਸਕੂਲ ਸੁਰੱਖਿਅਤ ਹੱਥਾਂ ਵਿੱਚ ਹੈ ।

ਸ਼੍ਰੀ ਸੰਜੀਵ ਗੁਜਰਾਲ ਨੇ ਵੀ ਭਰੋਸਾ ਦਿਵਾਇਆ ਕਿ ਉਹ ਸਕੂਲ ਨੂੰ ਹੋਰ ਬੁਲੰਦੀਆਂ 'ਤੇ ਲਿਜਾਣ ਲਈ ਹਮੇਸ਼ਾ ਤੱਤਪਰ ਰਹਿਣਗੇ ।

ਇਸ ਮੌਕੇ ਉਨ੍ਹਾਂ ਸਥਾਨਕ ਪ੍ਰਬੰਧਕ ਕਮੇਟੀ ਦੇ  ਮੈਂਬਰ  ਸ਼੍ਰੀ ਜੈ ਗੋਪਾਲ ਸਚਦੇਵਾ ਤੋਂ ਅਸ਼ੀਰਵਾਦ ਵੀ ਲਿਆ ।

ਇਸ ਤੋਂ ਪਹਿਲਾਂ ਉਨ੍ਹਾਂ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਸ਼੍ਰੀ ਨਰੇਸ਼ ਕੁਮਾਰ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਗਾਇਤਰੀ ਮੰਤਰ ਦਾ ਜਾਪ ਕੀਤਾ ਗਿਆ ।

ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਤਾਂਗੜੀ, ਵਾਈਸ ਚੇਅਰਮੈਨ ਸ਼੍ਰੀ ਅਜੇ ਗੋਸਵਾਮੀ, ਮੈਨੇਜਰ ਸ਼੍ਰੀਮਤੀ ਸਵੀਨ ਪੁਰੀ ਅਤੇ ਸਹਾਇਕ ਖੇਤਰੀ ਅਫਸਰ ਡਾ ਸ਼੍ਰੀਮਤੀ ਰਸ਼ਮੀ ਵਿੱਜ ਨੇ  ਸ਼ੁਭ ਕਾਮਨਾਵਾਂ ਦੇ ਸੰਦੇਸ਼ ਭੇਜੇ। ਇਸ ਮੌਕੇ ਸ਼੍ਰੀ ਸੰਜੀਵ ਗੁਜਰਾਲ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ ।

- - - - - - - - - - - - - - - - - - - - - 


Comments