ਡੀ.ਏ.ਵੀ ਬਿਲਗਾ ਵਿਖੇ ਮਨਾਇਆ ਮਾਂ ਦਿਵਸ ।


ਡੀ.ਏ.ਵੀ ਬਿਲਗਾ ਵਿਖੇ ਮਨਾਇਆ ਮਾਂ ਦਿਵਸ ।
ਬਿਲਗਾ : 16 ਮਈ ( ਦਵਿੰਦਰ ਸਿੰਘ ਜੌਹਲ )
ਅੱਜ ਐਸ.ਆਰ.ਟੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿਖੇ ਮਾਂ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ । ਇਸ ਵਿੱਚ ਵਿਦਿਆਰਥੀਆਂ ਨੇ ਜਿੱਥੇ ਆਪਣੀ ਮਾਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟਾਉਣ ਲਈ ਗ੍ਰੀਟਿੰਗ ਕਾਰਡ ਬਣਾਏ, ਉਥੇ ਹੀ ਉਨ੍ਹਾਂ ਨੇ ਮਨੁੱਖ, ਖਾਸ ਕਰਕੇ ਬੱਚੇ ਦੇ ਜੀਵਨ ਵਿੱਚ ਮਾਂ ਦੀ ਭੂਮਿਕਾ ਨੂੰ ਬਿਆਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ । ਕੁਝ ਵਿਦਿਆਰਥੀਆਂ ਨੇ ਮਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਗੀਤ ਪੇਸ਼ ਕੀਤੇ, ਜਿਸ ਨੂੰ ਸੁਣ ਕੇ ਸਾਰੇ ਸਰੋਤੇ ਭਾਵੁਕ ਹੋ ਗਏ ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਵੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਨੁੱਖ ਮਾਂ ਦਾ ਕਰਜ਼ਾ  ਨਹੀਂ ਮੋੜ ਸਕਦਾ । ਇਸ ਲਈ ਹਰ ਬੱਚੇ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਦਾ ਪੂਰਾ ਸਤਿਕਾਰ ਕਰੇ । ਭਾਰਤੀ ਸੰਸਕ੍ਰਿਤੀ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਮਾਂ ਇੱਕ ਦੇਵੀ ਵਰਗੀ ਹੈ ।  ਸ੍ਰੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਘਰ ਦੇ ਛੋਟੇ-ਛੋਟੇ ਕੰਮਾਂ ਵਿੱਚ ਮਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ।
ਇਸ ਮੌਕੇ ਰਾਜਵੀਰ ਕੌਰ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ।
- - - - - - - - - - - - - - - - - - - - - 

Comments