" ਕੱਠ " ਪੰਜਾਬੀ ਗੀਤ ਨਾਲ ਮੋਹ - ਪਿਆਰ ਖੱਟ ਰਿਹਾ ਪ੍ਰਸਿੱਧ ਗਾਇਕ :- ਕੈਮ ਜੰਡਿਆਲਾ
" ਕੱਠ " ਪੰਜਾਬੀ ਗੀਤ ਨਾਲ ਮੋਹ - ਪਿਆਰ ਖੱਟ ਰਿਹਾ ਪ੍ਰਸਿੱਧ ਗਾਇਕ :- ਕੈਮ ਜੰਡਿਆਲਾ
ਨੂਰਮਹਿਲ ਚਰਚਿਤ ਗਾਇਕ ਕੈਮ ਜੰਡਿਆਲਾ ( ਜਲੰਧਰ)
ਯੂ ' ਲਾਇਕ ਸਟੂਡੀਓ, ਸਾਹਿਲ,ਤੇ ਯਤਿਨ ਕੰਬੋਜ ਦੀ ਜਾਨਦਾਰ, ਸ਼ਾਨਦਾਰ ਤੇ ਵਿਲੱਖਣ ਪੇਸ਼ਕਸ਼ ਪ੍ਰਸਿੱਧ ਗਾਇਕ ਕੈਮ ਜੰਡਿਆਲਾ ਦੀ ਸੁਰੀਲੀ, ਮਨਮੋਹਕ ਤੇ ਬੁਲੰਦ ਆਵਾਜ ਵਿੱਚ ਬਹੁਤ ਹਰਮਨ ਪਿਆਰਾ ,ਪੰਜਾਬੀ ਸੱਭਿਆਚਾਰ ਗੀਤ (ਕੱਠ) ਗੀਤ ਬੜੀ ਸ਼ਾਨੋ-ਸ਼ੌਕਤ ਨਾਲ ਮਾਰਕੀਟ ਵਿੱਚ ਉਤਾਰਿਆ ਗਿਆ ਹੈ। ਇਸ ਗੀਤ ਨੂੰ ਗੀਤਕਾਰ,ਤੇ ਗਾਇਕ ਕੈਮ ਜੰਡਿਆਲਾ ਨੇ ਬੜੀ ਮਿਹਨਤ ਨਾਲ ਲਿਖਿਆ ਹੈ ਤੇ ਗਾਈਆ, ਇਸ ਦੇ ਮਿਊਜਕ, ਨੇ ਗੀਤ ਦੇ ਸਬਦਾਂ ਵਿੱਚ ਘਿਓ ਖਿੱਚੜੀ ਹੋ ਕੇ ਬੜੀ ਮਿਹਨਤ, ਰੂਹ, ਸ਼ੌਂਕ ਤੇ ਰੀਝ ਨਾਲ ਤਿਆਰ ਕੀਤਾ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਕੈਮ ਜੰਡਿਆਲਾ ਜੀ ਨੇ ਦੱਸਿਆ ਕਿ ਇਸ ਗੀਤ ਦਾ ਵੀਡੀਉ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੈ ਜੋਕੇ ਯੂਟਿਊਬ, ਇੰਸ਼ਟਾਗ੍ਰਾਮ ਫੇਸਬੁੱਕ ਤੇ ਵੱਖ ਵੱਖ ਚੈਨਲਾਂ ’ਤੇ ਚਲਾਇਆ ਜਾ ਰਿਹਾ ਹੈ, ਜਿਹੜਾ ਕਿ ਯੂ,ਲਾਇਕ ਸਟੂਡੀਓ,ਪ੍ਰੋਡਿਊਸਰ ਯਤਨ ਕੰਬੋਜ ਡਾਇਰੈਕਟਰ ਸਾਹਿਲ ਵੱਲੋਂ ਬੜੀ ਮਿਹਨਤ ਨਾਲ ਵੱਖ ਲੁਕੇਸ਼ਨਾ ਵਿਖੇ ਪੂਰੀ ਟੀਮ ਦੁਆਰਾ ਸੂਟ ਕੀਤਾ ਗਿਆ ਹੈ। ਗਾਇਕ ਵੱਲੋਂ ਗੀਤ ਨੂੰ ਉਸਦੇ ਸ਼ਬਦਾਂ ਵਿਚ ਐਸਾ ਪੂਰੀ ਤਰਾਂ ਖੁੱਭ ਕੇ ਗਾਇਆ ਗਿਆ ਹੈ ਕਿ ਗੀਤ ਵਿੱਚ ਜਾਨ ਪਾ ਕੇ ਰੱਖ ਦਿੱਤੀ ਤੇ ਗੀਤ ਸੁਣ ਕੇ ਖੁਸ਼ੀ ਵਿੱਚ ਨੱਚਣ ਨੂੰ ਤੇ ਗੀਤ ਸੁਣਨ ਨੂੰ ਮਨ ਮੱਲੋਮੱਲੀ ਕਰਦਾ ਹੈ। ਇਹ ਹੀ ਕਾਰਨ ਕਰਕੇ ਸੋਸ਼ਲ ਮੀਡੀਆ ਉਤੇ ਇਹ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣਕੇ ਖੂਬ ਉਭਰਦਾ ਨਾਮਨਾ ਖੱਟ ਰਿਹਾ ਹੈ। ਅਸੀਂ ਵੀ ਅਕਾਲ ਪੁਰਖ ਦੇ ਦਰ ’ਤੇ ਸਮੁੱਚੀ ਟੀਮ ਦੇ ਬੁਲੰਦੀਆਂ ਵੱਲ ਸਫ਼ਲ ਉਡਾਣਾਂ ਭਰਦੇ ਰਹਿਣ ਦੀਆਂ ਕਾਮਨਾਵਾਂ ਕਰਦੇ ਹਾਂ।
Comments
Post a Comment