ਡੀਏਵੀ ਬਿਲਗਾ ਦੇ ਵਿਦਿਆਰਥੀਆਂ ਨੇ ਮਨਾਇਆ Mothers Day








ਡੀਏਵੀ ਬਿਲਗਾ ਦੇ ਵਿਦਿਆਰਥੀਆਂ ਨੇ ਮਨਾਇਆ ਮਦਰਜ ਡੇ 
ਐਸ ਆਰ ਟੀ ਡੀ ਏ ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਘਰਾਂ ਵਿੱਚ ਰਹਿ ਕੇ ਮਦਰਜ਼ ਡੇ ਮਨਾਇਆ ਵਿਦਿਆਰਥੀ ਲਾਕ ਡਾਊਨ ਦੇ  ਕਰਕੇ ਘਰਾਂ ਵਿੱਚ ਹੀ ਹਨ ਫੇਰ ਵੀ ਉਨ੍ਹਾਂ ਦੇ ਉਨ੍ਹਾਂ ਨੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਆਪਣੀ ਮਾਂ ਦੇ ਪ੍ਰਤੀ ਆਪਣਾ ਪਿਆਰ ਤੇ ਸਨਮਾਨ ਦਰਸਾਉਂਦੇ ਹੋਏ ਚ ਛੋਟੇ ਛੋਟੇ ਕਾਰਡ ਤੋਹਫ਼ੇ ਦੇ ਰੂਪ ਵਿੱਚ ਦਿੱਤੇ।  ਇਸ ਦੇ ਨਾਲ -ਨਾਲ ਮਾਂ ਤੇ ਛੋਟੀਆਂ- ਛੋਟੀਆਂ ਕਵਿਤਾਵਾਂ ਵੀ ਬਣਾਈਆਂ। ਹੋਰ ਗਤੀਵਿਧੀਆਂ ਵਿੱਚ ਉਨ੍ਹਾਂ ਨੇ ਮਾਂ ਦੀ ਮਨਪਸੰਦ ਦਾ ਖਾਣਾ ਵੀ ਬਣਾਇਆ । ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਰਵੀ ਸ਼ਰਮਾ ਨੇ ਕਿਹਾ ਕਿ ਵਿਅਕਤੀ ਮਾਂ ਦੇ ਕਰਜ਼ੇ ਤੋਂ ਕਦੀ ਵੀ ਮੁਕਤ ਨਹੀਂ ਹੋ ਸਕਦਾ । ਹਰ ਇੱਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਾਂ ਦੇ ਲਈ ਕੋਈ ਨਾ ਕੋਈ ਤੋਹਫ਼ਾ ਜ਼ਰੂਰ ਦੇਵੇ । ਪ੍ਰਿੰਸੀਪਲ ਸ਼ਰਮਾ ਨੇ ਇੱਕ ਵਾਰ ਫਿਰ ਵਿਦਿਆਰਥੀਆਂ ਨੂੰ ਕੋਵਿਡ-19  ਦੀਆਂ ਸਾਵਧਾਨੀਆਂ ਦੇ ਪ੍ਰਤੀ ਸੁਚੇਤ ਰਹਿਣ ਦੇ ਲਈ ਘਰ ਵਿੱਚ ਹੀ ਰਹਿ ਕੇ ਸਮੇਂ ਦਾ ਸਦ ਉਪਯੋਗ ਕਰਨ ਦੀ ਸਲਾਹ ਦਿੱਤੀ ।


Comments