ਸ਼ਿਵ ਸੈਨਾ ਆਗੂਆਂ ਨੇ ਦਿੱਤਾ ਗਾਇਕ ਰਣਜੀਤ ਬਾਵਾ ਖਿਲਾਫ ਮੰਗ ਪੱਤਰ
ਸ਼ਿਵ ਸੈਨਾ ਆਗੂਆਂ ਨੇ ਦਿੱਤਾ ਗਾਇਕ ਰਣਜੀਤ ਬਾਵਾ ਖਿਲਾਫ ਮੰਗ ਪੱਤਰ
ਨੂਰਮਹਿਲ ( ਨਰਿੰਦਰ ਭੰਡਾਲ ) ਬੀਤੇ ਦਿਨ ਸ਼ਿਵ ਸੈਨਾ ( ਬਾਲ ਠਾਕਰੇ ) ਵਲੋਂ ਪ੍ਰਧਾਨ ਜਸਵਿੰਦਰ ਸਿੰਘ ਕਾਲਾ ਦੀ ਪ੍ਰਧਾਨਗੀ ਵਿੱਚ ਪ੍ਰਸਿੱਧ ਗਾਇਕ ਰਣਜੀਤ ਬਾਵਾ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਸਥਾਨਕ ਐਸ.ਐਸ.ਓਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇ ਉਨ੍ਹਾਂ ਆਖਿਆ ਕਿ ਰਣਜੀਤ ਬਾਵਾ ਵਲੋਂ ਆਪਣੇ ਗੀਤ ਵਿੱਚ ਹਿੰਦੂ ਦੇਵੀ ਦੇਵਤਿਆਂ ਵਿਰੁੱਧ ਮਾੜੀ ਸ਼ਬਦਾਵਲੀ ਵਰਤੀ ਗਈ ਹੈ। ਉਹਨਾਂ ਆਖਿਆ ਕਿ ਜੋ ਵੀ ਗਾਇਕ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਤੇ ਅਸ਼ੋਕ ਸੰਧੂ ਨੰਬਰਦਾਰ , ਮਨੀਸ਼ ਕੁਮਾਰ ਅਤੇ ਸਾਹਿਲ ਮੈਹਨ ਆਦਿ ਹਾਜ਼ਰ ਸਨ।
Comments
Post a Comment