ਨੂਰਮਹਿਲ ਦੇ ਪਿੰਡ ਰਾਮਪੁਰ ਵਿੱਚ ਕੋਰੋਨਾ ਸ਼ੱਕੀ ਮਰੀਜ਼ ਦੀ ਰਿਪੋਟ ਪਾਜੇਟਿਵ




ਨੂਰਮਹਿਲ ਦੇ ਪਿੰਡ ਰਾਮਪੁਰ ਵਿੱਚ  ਕੋਰੋਨਾ ਸ਼ੱਕੀ ਮਰੀਜ਼ ਦੀ ਰਿਪੋਟ ਪਾਜੇਟਿਵ 

ਨੂਰਮਹਿਲ 1 ਮਈ ( ਨਰਿੰਦਰ ਭੰਡਾਲ ) ਬੀਤੇ ਦਿਨੀ ਸ਼੍ਰੀ ਹਜੂਰ ਸਾਹਿਬ ਤੋਂ ਪਰਤੀ ਇੱਕ 59 ਸਾਲਾਂ ਬੁਜਰਗ ਔਰਤ ਦੀ ਕੋਰੋਨਾ ਰਿਪੋਟ ਪਾਜੇਟਿਵ ਆਉਣ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਨਜਦੀਕੀ ਪਿੰਡ ਰਾਮਪੁਰ ਦੀ ਗੁਰਮੀਤ ਕੌਰ ਪਤਨੀ ਸੁਲੱਖਣ ਸਿੰਘ ਜੋ ਕਿ 26 ਅਪ੍ਰੈਲ ਨੂੰ ਹਜੂਰ ਸਾਹਿਬ ਤੋਂ ਅੰਮ੍ਰਿਤਸਰ ਸਰਕਾਰੀ ਬੱਸ ਰਾਹੀਂ ਪਹੁੰਚੇ। 27 ਅਪ੍ਰੈਲ ਨੂੰ ਆਪਣੇ ਘਰ ਪਿੰਡ ਰਾਮਪੁਰ ਵਿਖੇ ਆਉਣ ਤੋਂ ਬਾਦ ਉਸ ਨੇ ਆਪਣਾ ਨੂਰਮਹਿਲ ਦੇ ਸਰਕਾਰੀ ਹਸਪਤਾਲ ਟੈਸਟ ਕਰਵਾਇਆ ਗਿਆ। ਜੋ ਕਿ ਅੱਜ ਉਸ ਦਾ ਰਿਪੋਟ ਪਾਜੇਟਿਵ ਆਈ ਇਸ ਦੀ ਰਿਪੋਟ ਮਿਲਦਿਆ ਹੀ ਨਾਇਬ ਤਹਿਸੀਲਦਾਰ ਪਰਗਣ ਸਿੰਘ , ਐਸ ਐੱਮ ਓ ਡਾ ਰਾਮੇਸ਼ ਪਾਲ , ਥਾਣਾ ਮੁੱਖੀ ਜਤਿੰਦਰ ਕੁਮਾਰ ਪਿੰਡ ਰਾਮਪੁਰ ਵਿਖੇ ਪਹੁੰਚੇ ਅਤੇ ਮੌਕੇ ਆ ਕੇ ਜਾਇਜਾ ਲਿਆ। ਡਾ ਰਾਮੇਸ਼ ਪਾਲ ਨੇ ਦੱਸਿਆ ਹੈ ਕਿ ਗੁਰਮੀਤ ਕੌਰ ਦੇ ਪਤੀ ਅਤੇ ਬੇਟੇ ਦੇ ਵੀ ਟੈਸਟ ਕੀਤੇ ਜਾਣਗੇ। ਜਦ ਕਿ ਗੁਰਮੀਤ ਕੌਰ ਨੂੰ ਜਲੰਧਰ ਦੇ ਇੱਕ ਹਸਪਤਾਲ ਦਾਖਿਲ ਕਰਵਾ ਦਿੱਤਾ ਗਿਆ। ਅਤੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। 
ਕੈਪਸ਼ਨ - ਪਿੰਡ ਰਾਮਪੁਰ ਵਿਖੇ ਪਹੁੰਚੇ ਨਾਇਬ ਤਹਿਸੀਲਦਾਰ ਪਰਗਣ ਸਿੰਘ ਅਤੇ ਥਾਣਾ ਮੁੱਖੀ ਜਤਿੰਦਰ ਕੁਮਾਰ ਅਤੇ ਸਿਹਤ ਵਿਭਾਗ ਦੀ ਟੀਮ

Comments